Sunday 31 July 2011

ਧੀਆਂ ---- ਹਰਵਿੰਦਰ ਧਾਲੀਵਾਲ

ਪੁਤਰਾਂ ਨੂ ਨੈਣਾ ਚ ਵਾਸੋਉਣ ਵਾਲਿਆ ,ਧੀਆਂ ਦੀ ਵੀ ਸਾਰ ਕਿਤੇ ਲੈ ਬਾਬਲਾ
ਧੀਆਂ ਨੂ ਬੁਲਾਵੇਂ ਕਹਿ ਕੇ ਮਰ ਜਾਣੀਆ,ਜਿਓਣ ਜੋਗੀਆਂ ਵੀ ਕਿਤੇ ਕਿਹ ਬਾਬਲਾ .

ਨਾਨਕ ਦੀ ਦੁਨੀਆਂ ਦੇ ਸੁਨ ਬੰਦਿਆ ,ਜਗ -ਜਨਣੀ ਨੂੰ ਹੋਰ ਤੜਫਾਵੀ  ਨਾ ,
ਜਗ ਵੇਖਣੇ ਦੀ ਤਾਂਘ ਦਿਲ ਵਿਚ ਹੈ ,ਕੁਖ ਵਿਚ ਮੈਨੂ ਕੱਤਲ ਕਰਾਵੀ ਨਾ ,
ਔਰਤ ਦੇ ਬਿਨਾ ਜੱਗ  ਚੱਲਣਾ  ਨਹੀ ,ਕੁਦਰਤ ਕੀਤਾ ਇਹ ਤੈਅ ਬਾਬਲਾ..
ਧੀਆਂ ਨੂ ਬੁਲਾਵੇਂ ਕਹਿ ਕੇ ਮਰ ਜਾਣੀਆ,ਜਿਓਣ ਜੋਗੀਆਂ ਵੀ ਕਿਤੇ ਕਹਿ ਬਾਬਲਾ .....

ਖੇਡਾਂ ਕੀ ਪੜਾਈਆਂ ਪੇਹਲੀਆਂ ਪੁਜੀਸਨਾ ,ਕੁੜੀਆਂ ਨੇ ਬਾਜ਼ੀ ਹਰ ਥਾਂ ਮਾਰੀ ਏ ,ਪੈਰ ਦੀ ਜੁੱਤੀ ਨੀ ਹੁਣ ਬਨੰਨਾ ਅਸੀਂ ,ਨਵਾ ਏ ਜਮਾਨਾ ਹੁਣ ਸਾਡੀ ਵਾਰੀ ਏ ,
ਮਿਹਨਤਾਂ ਦੇ ਮੁਲ ਸਦਾ ਪੈਣ ਜਗ ਤੇ ,ਵਸ ਵਿਚ ਹੋਈ ਹਰ ਸੈਅ ਬਾਬਲਾ ,
ਧੀਆਂ ਨੂ ਬੁਲਾਵੇਂ ਕਹਿ ਕੇ ਮਰ ਜਾਣੀਆ,ਜਿਓਣ ਜੋਗੀਆਂ ਵੀ ਕਿਤੇ ਕਿਹ ਬਾਬਲਾ ...

ਪੁੱਤਾਂ ਨਾਲੋਂ  ਵਧ ਤੈਨੂ ਦੇਉਂ ਸੁਖ ਮੈ ,ਲਾਜ਼ ਵਾਲਾ ਪੱਲਾ ਨਹੀ ਕਿਲੇ ਟੰਗਦੀ .
ਜੁਗ ਜੁਗ ਰਹਿਣ ਮੇਰੇ ਵੀਰ ਵਸਦੇ ,ਬਾਬਲ ਦੇ ਖੇੜੇ ਦੀ ਹਾਂ ਸੁਖ ਮੰਗਦੀ ,
ਕਹੇ ਹਰਵਿੰਦਰ ਬਿਲਾਸ੍ਪੁਰੀਆ ,ਫਿਕਰਾਂ ਦੇ ਵਿਚ ਨਾ ਤੂ ਪੈ ਬਾਬਲਾ ,
ਧੀਆਂ ਨੂ ਬੁਲਾਵੇਂ ਕਿਹ ਕੇ ਮਰ ਜਾਣੀਆ,ਜਿਓਣ ਜੋਗੀਆਂ ਵੀ ਕਿਤੇ ਕਿਹ ਬਾਬਲਾ ...

ਪਿੰਡ ...ਹਰਵਿੰਦਰ ਧਾਲੀਵਾਲ

ਪਿੰਡ ...ਹਰਵਿੰਦਰ ਧਾਲੀਵਾਲ

ਸਹਿਰਾਂ ਦੇ ਨਾਲ ਜੁੜਗੀਆਂ ,ਹੁਣ ਤਾ ਤਾਰਾਂ ਪਿੰਡ ਦੀਆਂ ,
ਭੁਲਦੀਆਂ ਨਹੀ ਭੁਲਾਈਆਂ ,ਮੌਜ ਬਹਾਰਾਂ ਪਿੰਡ ਦੀਆਂ ...


ਦਾਖ ਮੁਨੱਕੀ ਲਾਲੀ ਹੁੰਦੀ, ਕਾਮਿਆਂ ਦੇ ਮੂੰਹਾਂ ਤੇ ,
ਸ਼ਰਬਤ ਵਰਗੇ ਪਾਣੀ ਮਿੱਠੇ ਡੂੰਘਿਆਂ ਖੂਹਾਂ ਦੇ ,
ਚਸ਼੍ਮੇ ਵਾਂਗੂ ਡੁੱਲੀ ਜਾਵਣ, ਧਾਰਾ ਟਿੰਡ ਦੀਆਂ ,
ਭੁਲਦੀਆ ਨਹੀ ਭੁਲਾਈਆਂ ਮੌਜ ਬਹਾਰਾਂ ਪਿੰਡ ਦੀਆਂ..

ਨਾਲੇ ਵੇਖੀ ਜਾਂਦੇ ਮਾਂ ਨੂੰ ,ਪੇੜੇ ਕਰਦੀ ਨੂੰ ,
ਬੁਰਕੀ ਦੇ ਨਾਲ ਮਸਾਂ ਰੋਕਦੇ, ਮੱਖਣੀ ਖਰਦੀ ਨੂੰ ,
ਚਿੜੀਆਂ ਦੀ ਚੀਂ ਚੀਂ ਤੇ, ਮੱਝਾਂ ਗਾਵਾਂ ਰਿੰਗਦੀਆਂ ,
ਭੁਲਦੀਆਂ ਨਹੀ ਭੁਲਾਈਆਂ ਮੌਜ ਬਹਾਰਾਂ ਪਿੰਡ ਦੀਆਂ ..

ਜਦੋਂ ਕਦੇ ਸੀ ਆਉਣਾ ਹੁੰਦਾ, ਭੂਆ ਫੁੱਫੜ ਨੇ ,
ਦੂਜੇ ਦਿਨ ਫਿਰ ਵਾਂਗ ਦਿੱਤੀ ਨਾ, ਕਦੇ ਵੀ ਕੁੱਕੜ ਨੇ ,
ਰੂੜੀ ਉਤੇ ਸੀ ਖੰਭਾਂ ਦੀਆਂ ਡਾਰਾਂ ਖਿੰਡਦੀਆਂ ,
ਭੁਲਦੀਆਂ ਨਹੀ ਭੁਲਾਈਆਂ ਮੌਜ ਬਹਾਰਾਂ ਪਿੰਡ ਦੀਆਂ ...

ਗੜ੍ਹਵੇ ਵਰਗੀ ਬਰਕਤ,, ਹੁਣ ਦੇ ਲੀਟਰ ਵਿਚ ਹੈ ਨੀ ,
ਨਿੱਘ੍ਹ ਖੇਸ ਦੀ ਬੁੱਕਲ ਵਰਗਾ, ਹੀਟਰ ਵਿਚ ਹੈ ਨੀ ,
ਹੁਣ ਹਰਵਿੰਦਰਾ ਰਹਿ ਗਈਆਂ ਨਾ ਸਾਰਾਂ ਬਿੰਦ ਦੀਆਂ ,
ਭੁਲਦੀਆਂ ਨਹੀ ਭੁਲਾਈਆਂ ਮੌਜ ਬਹਾਰਾਂ ਪਿੰਡ ਦੀਆਂ ..............ਹਰਵਿੰਦਰ ਧਾਲੀਵਾਲ
ਮਾਂ ਦਾ ਕਰਜ ਚੁਕਾਓ ਲੋਕੋ ,ਧੀ ਤੇ ਰੁਖ ਬਚਾਓ ਲੋਕੋ ,
ਜੋ ਪੈਦਾ ਕਰੇ ਤੇ ਪਾਲੇ ਸਾਨੂ ,ਖੋਫ਼ ਓਸ ਦਾ ਖਾਓ ਲੋਕੋ