ਕੁੜੀ- ਸੰਗ ਦਸਦੀ ਨੂੰ ਲੱਗੇ ਆਖਾਂ ਕੀ ਵੇ ,
ਮੇਰਾ ਲੱਗੇ ਨਾ ਕੱਲੀ ਦਾ ਘਰੇ ਜੀਅ ਵੇ ,
ਉਤੋਂ ਮਾਂ ਤੇਰੀ ਬੈਠ ਜਾਂਦੀ ਲੜ ਕੇ ਵੇ -
ਮੇਰਾ ਲੱਗੇ ਨਾ ਕੱਲੀ ਦਾ ਘਰੇ ਜੀਅ ਵੇ ,
ਉਤੋਂ ਮਾਂ ਤੇਰੀ ਬੈਠ ਜਾਂਦੀ ਲੜ ਕੇ ਵੇ -
ਅਧੀ ਰਾਤੀਂ ਘਰ ਆਵੇਂ ਤੂੰ ....
ਮੈਨੂ ਉਠਣਾ ਪੈਂਦਾ ਏ ਵਡੇ ਤੜਕੇ ਵੇ ...
ਮੁੰਡਾ- ਸਿਰੋੰ ਲਾਹ ਕੇ ਮੜਾਸਾ ਕੇ ਦੇਈਦੇ ਕਛ ਚ ,
ਜਾ ਬੈਠੀਦਾ ਏ ਆਥਣੇ ਜੇ ਸਥ ਚ ,
ਫੇਰ ਰਹਿੰਦਾ ਨਾ ਯਾਦ ਘਰ ਬਲੀਏ ਨੀ ,
ਬਾਬਿਆਂ ਨਾ ਤਾਸ਼ ਖੇਡ ਕੇ ......
ਹੋ ਜਾਂਦਾ ਏ ਮਗਜ਼ ਤਰ ਬਲੀਏ ਨੀ ....
ਕੁੜੀ- ਵੇ ਮੈਂ ਉਠ ਕੇ ਸਵੇਰੇ ਦੁਧ ਰਿੜਕਾਂ,
ਕੰਮ ਕਰਦੀ ਨੂੰ ਤੇਰੀਆਂ ਹੀ ਬਿੜਕਾਂ ,
ਫੇਰ ਬੈਠ ਜਾਂਦੀ ਕਾਲਜੇ ਨੂੰ ਫੜ ਕੇ ਵੇ ..
ਅਧੀ ਰਾਤੀਂ ਘਰ ਆਵੇਂ ਤੂੰ ....
ਮੈਨੂ ਉਠਣਾ ਪੈਂਦਾ ਏ ਵਡੇ ਤੜਕੇ ਵੇ ...
ਮੁੰਡਾ- ਖਾਕੇ ਹਾਜਰੀ ਖੇਤਾਂ ਨੂੰ ਜਾਈਏ ਭੱਜ ਨੀ ,
ਸਾਡਾ ਖੇਤਾਂ ਵਿਚ ਵਸਦਾ ਏ ਰੱਬ ਨੀ ,
ਘਰ ਬੈਠ ਕੇ ਜਾਣਾ ਨੀ ਸਰ ਬਲੀਏ ਨੀ ,
ਬਾਬਿਆਂ ਨਾ ਤਾਸ਼ ਖੇਡ ਕੇ ......
ਹੋ ਜਾਂਦਾ ਏ ਮਗਜ਼ ਤਰ ਬਲੀਏ ਨੀ ....
ਕੁੜੀ- ਮੇਰਾ ਤੱਤੜੀ ਦਾ ਜੀਅ ਪ੍ਰਚਾਉਗਾ ,
ਵੇ ਜਦੋਂ ਨਿੱਕਾ ਜਿਹਾ ਜੀਅ ਘਰ ਆਉਗਾ ,
ਮੇਰੀ ਕੁਖ ਵਿਚ ਗੰਢ ਜੇਹੀ ਰੜਕੇ ਵੇ ,
ਅਧੀ ਰਾਤੀਂ ਘਰ ਆਵੇਂ ਤੂੰ ....
ਮੈਨੂ ਉਠਣਾ ਪੈਂਦਾ ਏ ਵਡੇ ਤੜਕੇ ਵੇ ...
ਮੈਨੂ ਛੇਤੀ ਛੇਤੀ ਹਿਸਾਬ ਲਾਕੇ ਦੱਸ ਨੀ ,
ਕਦੋਂ ਹੋਊਗਾ ਕਿਲਾ ਸ੍ਰ੍ਰ ਬਲੀਏ ਨੀ ,
ਬਾਬਿਆਂ ਨਾ ਤਾਸ਼ ਖੇਡ ਕੇ ......
ਹੋ ਜਾਂਦਾ ਏ ਮਗਜ਼ ਤਰ ਬਲੀਏ ਨੀ ..................ਹਰਵਿੰਦਰ ਧਾਲੀਵਾਲ
No comments:
Post a Comment