Sunday 25 September 2011

ਗ਼ਜ਼ਲ

ਐਤਕੀਂ ਦੇ ਮੁਸ਼ਾਇਰੇ , ਤਰੰਨਮ ਚ ਗਾਵਾਂਗੇ ਗ਼ਜ਼ਲ 
ਅਜੇ ਪੂਰੀ ਹੋ ਲੈਣ ਦੇ ਯਾਰ ,ਫੇਰ ਸੁਣਾਵਾਂਗੇ  ਗ਼ਜ਼ਲ 

ਗਜ਼ਲਾਂ ਵਰਗੀਆਂ ਤਾਂ ਮੁੱਕੀਆਂ  ,ਮਾਵਾਂ ਦੇ ਕੁਖੀਂ
ਰੋ ਰਹੀ ਕਾਇਨਾਤ ਹੈ ,ਕਿਵੇਂ ਹਾਸਾਵਾਂਗੇ ਗ਼ਜ਼ਲ 

ਨਸ਼ੇ ਵਿੱਚ ਧੁੱਤ ਹੋ ,ਬਣਾ ਰਹੇ ਸਕੀਮ ਇਸ ਤਰਾਂ 
ਮਾਰ ਗੋਲੀ ਦਿਨ ਦਿਹਾੜੇ , ਉਡਾਵਾਂਗੇ  ਗ਼ਜ਼ਲ 

ਗਰੀਬੂ ਦੇ ਘਰ ਚਲਾਂਗੇ ,ਆਥਣੇ ਜੇ ਸਾਇਕਲ ਤੇ 
ਓਥੇ ਡੋਲੂ ਦੀ ਤਾਲ ਤੇ  ,ਬੈਠ ਗੁਣਗੁਣਾਵਾਂਗੇ ਗ਼ਜ਼ਲ 

ਆਖਰੀ ਸ਼ੇਅਰ ਗ਼ਜ਼ਲ ਦਾ ,ਹਰਵਿੰਦਰ ਲਿਖ ਰਿਹੈ
ਜਦੋਂ ਵੀ ਲਿਖ ਦਿੱਤਾ, ਸ਼ੀਸੇ ਚ ਜ੍ਡਾਵਾਂਗੇ ਗ਼ਜ਼ਲ .....................ਹਰਵਿੰਦਰ ਧਾਲੀਵਾਲ 





Friday 23 September 2011

ਗ਼ਜ਼ਲ

  ਤੇਰੇ ਤੋਂ ਬਿਨ ਸਜਣ ਜੀ , ਸਾਡਾ ਕੋਈ ਸਹਾਰਾ ਨਹੀ .
ਵਿਛੜ ਕੇ ਤੈਥੋਂ ਸੋਹਣਿਆ ,ਸਾਡਾ ਹੋਣਾ ਗੁਜ਼ਾਰਾ ਨਹੀ .

ਵਾਰ ਦੇਣੀ ਸੀ ਜਾਨ ਮੈ , ਤੂੰ  ਅਜਮਾਉਂਦਾ ਤਾਂ  ਸਹੀ ,
ਪਰ ਤੇਰੇ ਵਲੋਂ ਰਹਿਬਰਾ ,ਕਦੇ ਹੋਇਆ ਇਸ਼ਾਰਾ ਨਹੀ .

ਥੱਲੇ ਨੂੰ  ਹੱਥ ਲਾ  ਲਿਐ, ਕੁਲੰਜ  ਲਿਆ  ਹੈ  ਸਾਗਰ ,
ਘਰ ਆਉਣ ਦੀ ਸੋਚਦਾਂ ,ਪਰ ਦਿਸਦਾ ਕਿਨਾਰਾ ਨਹੀ .

ਲਿਖੀ ਜਾਣਗੇ ਕਾਗਜ ਤੇ ,ਉਹ  ਊਲ ਜਲੂਲ ਊਂ ਤਾਂ ,
 ਹਾਹਾ ਰਾਰਾ ਵਾਵੇ ਸਿਹਾਰੀ,ਟਿੱਪੀ ਦੱਦਾ ਰਾਰਾ ਨਹੀ.

ਉਨ੍ਨਾ ਦੀ  ਬੇਰੁਖੀ ਦਾ ,ਆਲਮ  ਹੈ  ਇਹ  ਹਰਵਿੰਦਰ 
ਭਿੱਜੀ ਜਾਣਗੇ,ਪਰ ਛਤਰੀ ਥੱਲੇ,ਆਉਣਾ ਗਵਾਰਾ ਨਹੀ .........ਹਰਵਿੰਦਰ ਧਾਲੀਵਾਲ  

Saturday 3 September 2011

ਗ਼ਜ਼ਲ

ਬੋਲਣ ਲਗਿਆਂ ਬੋਲ ਲਰ੍ਜਦੇ,ਤੂੰ ਚੰਗਾ ਨਹੀਂ ਕੀਤਾ .
ਨਾਲ ਕਰਕੇ ਗਦਾਰੀ ਫਰਜ਼ ਦੇ ,ਤੂੰ ਚੰਗਾ ਨਹੀਂ ਕੀਤਾ


ਚੰਗਾ ਤਾਂ ਇਹੀ ਸੀ ਕੇ ,ਤੂੰ ਵਰਤਦਾ ਸਾਡੇ ਨਾਲ ,
ਸਾਨੂ ਹੀ ਯਾਰਾ ਵਰਤ ਕੇ,ਤੂੰ ਚੰਗਾ ਨਹੀਂ ਕੀਤਾ .

ਦਾਦ ਦੇਣੀ ਬਣਦੀ ਸੀ,ਸਾਡੀ ਤਰਕਸ਼ੀਲਤਾ ਦੀ ਤੈਨੂ,
ਮਖੋਲ ਉਡਾ ਸਾਡੇ ਤਰਕ ਦੇ ,ਤੂੰ ਚੰਗਾ ਨਹੀਂ ਕੀਤਾ .


ਲੀਡਰ ਦੀ ਆਮਦ ਤੇ ,ਤੂੰ ਸ਼ਹਿਰ ਚ ਪਾਣੀ ਛਿੜਕਿਆ ,
ਪਾਣੀ ਤਾਂ ਲੋਕ ਪੀਣ ਨੂੰ ਤਰਸਦੇ ,ਤੂੰ ਚੰਗਾ ਨਹੀਂ ਕੀਤਾ .

ਪੇਟੋਂ ਭੁੱਖੇ ਆਂ ਅਸੀਂ ,ਗੁਰਬਤ ਦੇ ਮਾਰੇ ਆਂ,
ਮੈਖਾਨੇ ਖੋਲ ਵਿਦੇਸ਼ੀ ਤਰਜ਼ ਤੇ,ਤੂੰ ਚੰਗਾ ਨਹੀਂ ਕੀਤਾ .

ਹਰਵਿੰਦਰ ਨੇ ਮੰਗਣਾ ਇਕ ਦਿਨ ,ਹਿਸਾਬ ਪੂਰੇ ਦਾ ਪੂਰਾ ,
ਉਸਦੇ ਹਿੱਸੇ ਦਾ ਖਰਚ ਕੇ ,ਤੂੰ ਚੰਗਾ ਨਹੀਂ ਕੀਤਾ ....................ਹਰਵਿੰਦਰ ਧਾਲੀਵਾਲ