ਜਿਸਨੂੰ ਜੋ ਵੀ ਚਾਹਤ ਉਸਨੂੰ ਉਹ ਚਾਹਤ ਮਿਲੇ
ਸਾਨੂੰ ਤਾਂ ਬਸ ਔੜ ਮਾਰੀ ਰੁੱਤੇ ਉਸਦਾ ਖਤ ਮਿਲੇ
.........
ਚੁੱਪ ਰਹਿਣ ਤੇ ਲੋਕਾਂ ਨੇ ਹੈ ਭੰਡਣਾ ਪਾਣੀ ਪੀ ਪੀ
ਕੁੱਝ ਬੋਲਾਂ ਤਾਂ ਬਲਦੇ ਸ਼ਬਦਾਂ ਦੀ ਬਗਾਵਤ ਮਿਲੇ
.........
ਸੋਫੀ ਬੰਦਾ ਕੀ ਗੱਲ ਕਰਲੂ ਪਿਆਰ ਮੁਹੱਬਤ ਵਾਲੀ
ਬਸ ਕੌੜਾ ਪਾਣੀ ਸੰਘੋਂ ਲਾਹ ਕੇ ਹੋ ਮਦਮਸਤ ਮਿਲੇ
.........
ਭੱਜੀਆਂ ਬਾਹਵਾਂ ਨੇ ਤਾਂ ਆਖਰ ਗਲ ਨੂੰ ਆਉਣਾ
ਧਾ ਗਲਵੱਕੜੀ ਪਾਈ ਹੋ ਕੇ ਵੱਟੋ ਵੱਟ ਮਿਲੇ
..........
ਸਾੜ ਸੁੱਟਿਆ ਪਿੰਡਾ ਹਰਵਿੰਦਰ ਗਰਮ ਹਵਾਵਾਂ
ਵਿੱਚ ਤੰਦੂਰ ਵੜ ਵੇਖੀਏ ਸ਼ਾਇਦ ਰਾਹਤ ਮਿਲੇ ........ਹਰਵਿੰਦਰ ਧਾਲੀਵਾਲ